ਬਾਬਾ ਹਰੀ ਸਿੰਘ ਨਲੂਆ ਸੰਸਥਾ ਨੇ ਕਿਸਾਨ ਅੰਦੋਲਨ 'ਚ ਭੇਜੀਆਂ ਪਿਨੀਆਂ ਤੇ ਮੱਠੀਆਂ - ਕਿਸਾਨਾਂ ਲਈ ਭੇਜੀਆਂ ਪਿੰਨੀਆਂ ਤੇ ਮੱਠੀਆਂ
ਲੁਧਿਆਣਾ: ਕਿਸਾਨ ਅੰਦੋਲਨ 'ਚ ਲੰਗਰ ਭੇਜੇ ਜਾਣ ਤਹਿਤ ਬੱਦੋਵਾਲ ਸਥਿਤ ਹਰੀ ਸਿੰਘ ਨਲੂਆ ਸੁਸਾਇਟੀ ਵੱਲੋਂ ਕਿਸਾਨਾਂ ਲਈ ਪਿੰਨੀਆਂ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਹਨ। ਢਾਈ ਤਿੰਨ ਕੁਇੰਟਲ ਦੇ ਕਰੀਬ ਖੋਆ ਤਿਆਰ ਕਰ ਪੈਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਲਈ ਮੱਠੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਭੈਣੀ ਸਾਹਿਬ ਦੇ ਪ੍ਰੈੱਸ ਸੈਕਟਰੀ ਅਤੇ ਹਰੀ ਸਿੰਘ ਨਲੂਆ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਇਹ ਸੇਵਾ ਆਉਂਦੇ ਦਿਨਾਂ 'ਚ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ।