ਬਾਬਾ ਗੁਰਪ੍ਰੀਤ ਸਿੰਘ ਸੋਨੀ ਬਣੇ ਬਜ਼ੁਰਗ ਦਾ ਸਹਾਰਾ - ਗਊਸ਼ਾਲਾ
ਸ੍ਰੀ ਮੁਕਤਸਰ ਸਾਹਿਬ:ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦੇ ਨਾਲ ਸਥਿਤ ਬਾਬਾ ਸੋਨੀ ਆਸ਼ਰਮ ਦੇ ਮੁੱਖੀ ਬਾਬਾ ਗੁਰਪ੍ਰੀਤ ਸਿੰਘ ਸੋਨੀ ਬੁੱਧਵਾਰ ਨੂੰ ਟਿੱਬੀ ਸਾਹਿਬ ਰੋਡ ਤੇ ਬੇਸਹਾਰਾ ਹਾਲਤ ਚ ਪਏ ਬਜ਼ੁਰਗ ਦਾ ਸਹਾਰਾ ਬਣ ਕੇ ਆਏ ਉਸ ਨੂੰ ਨਹਾ ਕੇ ਨਵੇਂ ਕੱਪੜੇ ਪਵਾ ਆਪਣੇ ਨਾਲ ਆਪਣੇ ਆਸ਼ਰਮ ਲੈ ਗਏ ਤਾਂ ਜੋ ਉੱਥੇ ਇਸ ਬਜ਼ੂਰਗ ਦੀ ਸੇਵਾ-ਸੰਭਾਲ ਹੋ ਸਕੇ। ਦੱਸ ਦਈਏ ਕਿ ਬਾਬਾ ਸੋਨੀ ਨੇ ਆਸ਼ਰਮ ਚ ਪਹਿਲਾਂ ਹੀ ਕੁਝ ਅਜਿਹੇ ਬੇਸਹਾਰਾ ਬਜ਼ੁਰਗਾਂ ਨੂੰ ਰਹਿਣ ਬਸੇਰਾ ਮੁਹੱਇਆ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਇਹ ਬਜ਼ੁਰਗ ਪਿਛਲੇ ਕਈ ਦਿਨਾਂ ਤੋਂ ਟਿੱਬੀ ਸਾਹਿਬ ਰੋਡ ਤੇ ਇੱਧਰ-ਉਧਰ ਭਟਕਦਾ ਫਿਰ ਰਿਹਾ ਸੀ। ਬੁੱਧਵਾਰ ਨੂੰ ਜਦੋਂ ਗਊਸ਼ਾਲਾ ਗਲੀ ਦੇ ਮੌੜ ਤੇ ਕਿਸੇ ਨੇ ਇਸ ਨੂੰ ਸੜਕ ਕਿਨਾਰੇ ਡਿੱਗਿਆ ਦੇਖਿਆ ਤਾਂ ਬਾਬਾ ਸੋਨੀ ਨੂੰ ਫੋਨ ਕਰ ਦਿੱਤਾ। ਜਿਸ ਤੇ ਬਾਬਾ ਸੋਨੀ ਕੁਝ ਦੇਰ ਚ ਮੌਕੇ ਤੇ ਪਹੁੰਚੇ ਅਤੇ ਬਜ਼ੁਰਗ ਸਾਂਭ-ਸੰਭਾਲ ਕੀਤੀ।