ਬਾਬਾ ਫ਼ਰੀਦ ਲਾਅ ਕਾਲਜ ਨੇ ਕਰਵਾਇਆ ਬਾਬਾ ਫ਼ਰੀਦ ਜੀ ਦੇ ਜੀਵਨੀ ਨਾਲ ਸੰਬੰਧਤ ਕੁਵਿਜ਼ ਮੁਕਾਬਲਾ - baba farid
ਫ਼ਰੀਦਕੋਟ ਦੇ ਬਾਬਾ ਫ਼ਰੀਦ ਲਾਅ ਕਾਲਜ ਵੱਲੋਂ ਲੋਕਾਂ ਨੂੰ ਬਾਬਾ ਫ਼ਰੀਦ ਬਾਰੇ ਜਾਣੂ ਕਰਵਾਉਣ ਲਈ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਰੀਬ ਇਲਾਕੇ ਦੇ 40 ਵਿਦਿਅਕ ਅਦਾਰਿਆਂ ਦੇ 150 ਦੇ ਕਰੀਬ ਵਿਦਿਅਰਥੀਆਂ ਨੇ ਹਿੱਸਾ ਲਿਆ। ਵਿਦਿਅਰਥੀਆਂ ਨੇ ਮੁਕਾਬਲੇ ਇਸ ਮੁਕਾਬਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਮੁਕਾਬਲੇ ਨੇ ਸਾਨੂੰ ਬਾਬਾ ਫਰੀਦ ਜੀ ਬਾਰੇ ਅਜਿਹੀ ਜਾਣਕਾਰੀ ਦਿੱਤਿਆਂ ਹਨ ਜੋ ਅਸੀਂ ਪਹਿਲਾਂ ਨਹੀਂ ਜਾਣਦੇ ਸਨ।