ਬਾਬਾ ਬਿਧੀ ਚੰਦ ਸੰਪਰਦਾ ਨੇ ਕੋਰੋਨਾ ਵਾਇਰਸ ਨਾਲ ਲੜਾਈ 'ਚ ਸਰਕਾਰ ਨੂੰ ਮਦਦ ਦੇਣ ਦੀ ਆਖੀ ਗੱਲ - ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ
ਤਰਨ ਤਾਰਨ: ਕੋਰੋਨਾ ਵਾਇਰਸ ਦਾ ਖ਼ਤਰਾ ਦੁਨੀਆ ਲਈ ਹੀ ਸਿਰਦਰਦੀ ਬਣਿਆ ਹੋਇਆ ਹੈ। ਸਰਕਾਰਾਂ ਵਾਇਰਸ ਨਾਲ ਲੜਾਈ ਲੜ੍ਹ ਰਹੀਆਂ ਹਨ। ਇਸ ਦੌਰਾਨ ਬਾਬਾ ਬਿਧੀ ਚੰਦ ਸੰਪਰਦਾ ਨੇ ਸਰਕਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਗੱਲ ਆਖੀ ਹੈ। ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਸੰਪਰਦਾ ਦੇ ਗੁਰਦੁਆਰੇ ਅਤੇ ਸਰਾਵਾਂ ਨੂੰ ਸਰਕਾਰ ਤੇ ਸ਼੍ਰੋਮਣੀ ਕਮੇਟੀ ਕਿਸੇ ਵੀ ਸਮੇਂ ਇਸ ਸੰਕਟ ਦੀ ਘੜੀ ਵਿੱਚ ਵਰਤ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਪਰਦਾ ਲੋੜ ਪੈਣ 'ਤੇ ਗੁਰੂ ਕੇ ਲੰਗਰ ਲਗਾਉਣ ਲਈ ਵੀ ਤਿਆਰ ਹੈ।