ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੇ ਰਿਹਾਇਸ਼ੀ ਕੁਆਟਰਾਂ ਦੀਆਂ ਚਾਬੀਆਂ ਤਖ਼ਤ ਪ੍ਰਬੰਧਕਾਂ ਨੂੰ ਸੌਪੀਆਂ - ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ
ਤਲਵੰਡੀ ਸਾਬੋ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਤਖ਼ਤ ਦੇ ਮੁਲਾਜ਼ਮਾਂ ਲਈ ਤਿਆਰ ਕੀਤੇ 6 ਰਿਹਾਇਸ਼ੀ ਕੁਆਰਟਰਾਂ ਦੀਆਂ ਚਾਬੀਆਂ ਤਖ਼ਤ ਦੇ ਪ੍ਰਬੰਧਕਾਂ ਨੂੰ ਦਿੱਤੀਆਂ ਗਈਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਬਾ ਜੀ ਦਾ ਧੰਨਵਾਦ ਕੀਤਾ। ਇਸੇ ਨਾਲ ਹੀ ਬਾਬਾ ਜੀ ਨੇ ਇੱਕ ਲਾਇਬ੍ਰੇਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਸੇਵਾ ਵੀ ਅਰੰਭ ਦਿੱਤੀ ਹੈ।