ਜ਼ਹਿਰ ਮੁਕਤ ਸਬਜ਼ੀਆਂ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ - ਸਬਜ਼ੀਆਂ
ਹੁਸ਼ਿਆਰਪੁਰ: ਜ਼ਹਿਰ ਮੁਕਤ ਘਰੇਲੂ ਸਬਜ਼ੀਆਂ ਤਿਆਰ ਕਰਨ ਦੇ ਸੰਬੰਧ ਵਿੱਚ ਖੇਤੀਬਾੜੀ (Agriculture) ਅਤੇ ਕਿਸਾਨ (Farmers) ਭਲਾਈ ਦਫ਼ਤਰ (Office) ਵੱਲੋਂ ਕਿਸਾਨ (Farmer) ਸਿਖਲਾਈ ਕੈਂਪ (Camp) ਲਗਾਇਆ ਗਿਆ ਹੈ। ਇਸ ਕੈਂਪ (Camp) ਦੇ ਵਿੱਚ ਵੱਖ-ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਘਰੇਲੂ ਸਬਜ਼ੀਆਂ ਨੂੰ ਬੀਜਣ ਦੇ ਲਈ ਦਵਾਈਆਂ ਦਾ ਛਿੜਕਾਅ ਨਾ ਕਰਨ ਦੇ ਲਈ ਪ੍ਰੇਰਿਤ ਕੀਤਾ। ਇਹ ਕੈਂਪ (Camp) ਪੰਜਾਬ ਸਰਕਾਰ (Government of Punjab) ਵੱਲੋਂ ਚਲਾਈ ਗਈ ਆਤਮਾ ਸਕੀਮ ਦੇ ਅਧੀਨ ਲਗਾਇਆ ਗਿਆ ਹੈ। ਇਸ ਕੈਂਪ (Camp) ਬਾਰੇ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਾਹਨੀ ਨੇ ਦੱਸਿਆ ਕਿ ਕੈਂਪ ਰਾਹੀਂ ਕਿਸਾਨਾਂ (Farmers) ਨੂੰ ਸਬਜ਼ੀਆਂ ਨੂੰ ਜਹਿਰੀਲੀ ਦਵਾਈ ਮੁਕਤ ਬੀਜਣ ਅਤੇ ਝੋਨੇ (Paddy) ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਲਈ ਵੀ ਜਾਗਰੂਕ ਕੀਤਾ ਗਿਆ।