ਲੋਕਾਂ ਨੂੰ ਪੋਲੀਓ ਦੀ ਬਿਮਾਰੀ ਬਾਰੇ ਜਾਣੂ ਕਰਾਉਣ ਲਈ ਕੱਢੀ ਗਈ ਜਾਗਰੂਕਤਾ ਰੈਲੀ - Awareness rally for polio disease
ਪਠਾਨਕੋਟ ਦੇ ਸਿਵਲ ਹਸਪਤਾਲ ਵੱਲੋਂ ਪੋਲੀਓ ਦੀ ਬਿਮਾਰੀ ਸੰਬੰਧੀ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ 'ਚ ਸਕੂਲ ਦੇ ਬਚਿਆਂ ਦੇ ਨਾਲ ਸ਼ਹਿਰ ਦੀਆਂ ਸੰਸਥਾਵਾਂ ਨੇ ਵੀ ਹਿੱਸਾ ਲਿਆ। ਇਸ ਸੰਬਧ 'ਚ 19 ਜਨਵਰੀ ਨੂੰ ਪੂਰੇ ਦੇਸ਼ 'ਚ ਪੋਲੀਓ ਰੋਧੀ ਬੂੰਦਾਂ ਪਿਲਾਈਆਂ ਜਾਣਗੀਆਂ। ਐਸਐਮਓ ਭੁਪਿੰਦਰ ਸਿੰਘ ਨੇ ਕਿਹਾ ਕਿ ਕਰੀਬ 64000 ਤੋਂ ਵੱਧ ਬਚਿਆਂ ਨੂੰ ਪੋਲੀਓ ਰੋਧੀ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਭਰ 'ਚ 856 ਦੇ ਨੇੜੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਠਾਨਕੋਟ 'ਚ 75 ਪੋਲੀਓ ਬੂਥ ਹੈਲਥ ਵਿਭਾਗ ਤੇ ਸਮਾਜਿਕ ਸੰਸਥਾਵਾ ਵੱਲੋਂ ਲਗਾਏ ਜਾਣਗੇ।