ਨਸ਼ੇ ਖਿਲਾਫ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ - ਨਸ਼ਾ ਮੁਕਤ ਪੰਜਾਬ
ਛੇਹਰਟਾ ਵਿੱਚ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਇੱਕ ਵਿਸ਼ਾਲ ਮਾਰਚ ਪੁਲਿਸ ਦੇ ਸਹਿਯੋਗ ਸਮਾਜ ਸੇਵੀ ਸੰਸਥਾ ਵੱਲੋਂ ਕੱਢਿਆ ਗਿਆ। ਹਿੰਦੁਸਤਾਨ ਦੇ ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਕਲਾਕਾਰ ਉਸਤਾਦ ਇੰਦਰਜੀਤ ਸਿੰਘ ਸ਼ਿਮਲੇ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਦੇ ਉਪਰਾਲੇ ਸਦਕਾ ਨਸ਼ਾ ਮੁਕਤ ਪੰਜਾਬ ਅਭਿਆਨ ਸ਼ੁਰੂ ਕੀਤਾ ਗਿਆ। ਇਹ ਮਾਰਚ ਛੇਹਰਟਾ ਦੇ ਬਾਜ਼ਾਰ ਵਿੱਚੋ ਹੁੰਦਾ ਹੋਇਆ ਮੇਨ ਜੀਟੀ ਰੋਡ ’ਤੇ ਆ ਕੇ ਸਮਾਪਤ ਹੋਇਆ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਸਕ ਪਾਉਣ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਹਿਦਾਇਤਾ ਵੀ ਦਿੱਤੀਆਂ ਗਈਆਂ। ਮਾਰਚ ਦੌਰਾਨ ਲੋਕਾਂ ਨੇ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ।