ਹੁਸ਼ਿਆਰਪੁਰ 'ਚ ਡੈਂਟਲ ਹੈਲਥ ਲਈ ਜਾਗਰੁਕਤਾ ਪੰਦਰਵਾੜੇ ਦਾ ਆਯੋਜਨ - ਦੰਦਾਂ ਦੀ ਚੰਗੀ ਦੇਖਭਾਲ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਦੰਦਾਂ ਦੀ ਸਿਹਤ ਸਬੰਧੀ 33ਵਾਂ ਜਾਗਰੁਕਤਾ ਪੰਦਰਵਾੜਾ ਕਰਵਾਇਆ ਗਿਆ ਜਿਸ ਦੀ ਸਮਾਪਤੀ ਹੋ ਗਈ। ਇਹ ਜਾਗਰੁਕਤਾ ਮੁਹਿੰਮ 1 ਫਰਵਰੀ ਤੋਂ ਸ਼ੁਰੂ ਹੋਈ ਸੀ। ਇਸ ਬਾਰੇ ਦੱਸਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਵੱਡੀ ਉਮਰ ਦੇ ਲੋਕਾਂ ਦੇ ਨਾਲ-ਨਾਲ ਛੋਟੇ ਬੱਚੇ ਵੀ ਅਕਸਰ ਦੰਦਾਂ ਦੀ ਬਿਮਾਰੀਆਂ ਤੋਂ ਸ਼ਿਕਾਰ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਖਾਣ-ਪੀਣ ਦੀ ਗਲ਼ਤ ਆਦਤਾਂ, ਦੰਦਾਂ ਦੀ ਚੰਗੀ ਦੇਖਭਾਲ ਨਾ ਕਰਨਾ, ਮਿੱਠੇ ਅਤੇ ਫ਼ਾਸਟ ਫੂਡ ਦੀ ਵੱਧ ਵਰਤੋਂ ਆਦਿ ਕਰਨਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਹੈ, ਇਹ ਡੈਂਟਲ ਪੰਦਰਵਾੜਾ ਕਰਵਾਇਆ ਗਿਆ। ਇਸ 'ਚ ਲੋਕਾਂ ਨੂੰ ਦੰਦਾਂ ਦੀ ਚੰਗੀ ਦੇਖਭਾਲ, ਸਹੀ ਇਲਾਜ, ਦੰਦਾਂ ਦੀਆਂ ਬਿਮਾਰੀਆਂ, ਨਸ਼ੇ ਜਿਵੇਂ ਕਿ ਗੁਟਕਾ, ਤੰਬਾਕੂ ਦੇ ਸੇਵਨ ਆਦਿ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਪੰਦਰਵਾੜੇ ਦੌਰਾਨ ਦੰਦਾਂ ਦੇ ਮੁਫ਼ਤ ਚੈਕਅਪ, ਇਲਾਜ ਵੀ ਕੀਤਾ ਗਿਆ।