ਪੰਜਾਬ

punjab

ETV Bharat / videos

'ਮਿਸ਼ਨ ਫ਼ਤਿਹ' ਤਹਿਤ ਸਾਈਕਲ ਫੇਰੀ ਦੌਰਾਨ ਲੋਕਾਂ ਨੂੰ ਕੋਵਿਡ-19 ਬਾਰੇ ਕੀਤਾ ਜਾਗਰੂਕ - ਜਾਗਰੂਕ ਕਰਨ ਲਈ ਪੁਲਿਸ ਮੁਲਾਜ਼ਮਾਂ ਦੀ ਸਾਈਕਲ ਫੇਰੀ

By

Published : Jul 19, 2020, 10:16 AM IST

ਅੰਮ੍ਰਿਤਸਰ: ਕੋਵਿਡ-19 ਤੋਂ ਬਚਣ ਲਈ ਸੂਬਾ ਸਰਕਾਰ ਵੱਲੋਂ 'ਮਿਸ਼ਨ ਫ਼ਤਿਹ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਮੁਲਾਜ਼ਮਾਂ ਦੀ ਸਾਈਕਲ ਫੇਰੀ ਕੱਢੀ। ਇਹ ਸਾਈਕਲ ਫੇਰੀ 2 ਪੁਲਿਸ ਮੁਲਾਜ਼ਮਾਂ ਵੱਲੋਂ ਕੱਢੀ ਗਈ ਹੈ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਈਕਲ ਫੇਰੀ ਨਾਲ ਲੋਕਾਂ ਨੂੰ ਕੋਵਿਡ-19 ਬਾਰੇ ਜਾਗੂਰਕ ਕੀਤਾ ਤੇ ਆਪਣਾ ਬਚਾਅ ਰਖਣ ਦੇ ਉਪਾਅ ਦੱਸੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੇਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਕਰ ਕੇ ਫ਼ਰੀਦਕੋਟ, ਫਿਰੋਜ਼ਪੁਰ ਹੁੰਦਿਆਂ ਹੋਇਆਂ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਦੀ ਆਈ.ਪੀ.ਐਸ, ਏ.ਡੀ.ਸੀ.ਪੀ ਸਿਮਰਤ ਕੌਰ ਨੇ ਇਨ੍ਹਾਂ ਮੁਲਾਜ਼ਮਾ ਨੂੰ ਸਨਮਾਨਿਤ ਕੀਤਾ।

ABOUT THE AUTHOR

...view details