ਮਹਾਂਸ਼ਿਵਰਾਤਰੀ ਦੇ ਸਬੰਧ 'ਚ ਕੱਢੀ ਜਾਗੋ - ਸ਼ਿਵ ਪਰਿਵਾਰ ਮੰਦਰ ਲੱਕੜ ਮੰਡੀ
ਜਲੰਧਰ: ਕਸਬਾ ਫਿਲੌਰ ਵਿਖੇ ਮਹਾਂਸ਼ਿਵਰਾਤਰੀ ਦੇ ਆਗਮਨ 'ਚ ਸ਼ਿਵ ਪਰਿਵਾਰ ਮੰਦਰ ਲੱਕੜ ਮੰਡੀ ਤੋਂ ਸ਼ਿਵ ਭਗਤਾਂ ਵੱਲੋਂ ਜਾਗੋ ਕੱਢੀ ਗਈ, ਜਿਸ 'ਚ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਜਾਗੋ 'ਚ ਮਹਾਂ ਸ਼ਿਵਰਾਤੀ ਦੇ ਆਗਮਨ 'ਚ ਗੀਤ ਗਾਏ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਹਰ ਸਾਲ ਮਹਾਂਸ਼ਿਵਰਾਤਰੀ ਦੇ ਆਗਮਨ 'ਚ ਜਾਗੋ ਕੱਢਦੇ ਹਨ। ਉਨ੍ਹਾਂ ਕਿਹਾ ਕਿ ਇਹ ਜਾਗੋ ਸ਼ਿਵ ਪਰਿਵਾਰ ਮੰਦਰ ਲੱਕੜ ਮੰਡੀ ਤੋਂ ਹੁੰਦੇ ਹੋਏ ਵੱਖ ਵੱਖ ਬਾਜ਼ਾਰਾਂ ਤੋਂ ਲੰਘ ਕੇ ਵਾਪਿਸ ਸ਼ਿਵ ਪਰਿਵਾਰ ਮੰਦਰ 'ਚ ਆ ਕੇ ਸਮਾਪਤ ਹੁੰਦੀ ਹੈ। ਇਸ ਜਾਗੋ ਵਿਚ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਮਹਾਂ ਸ਼ਿਵਰਾਤੀ ਦੇ ਆਗਮਨ ਵਿੱਚ ਗੀਤ ਗਾਏ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।