ਫ਼ਰੀਦਕੋਟ ਦੇ ਸਿਵਲ ਹਸਪਤਾਲ 'ਚ ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ ਨੇ ਲਗਾਈ ਸੈਨੇਟਾਈਜ਼ਰ ਹੱਟ - Faridkot Civil Hospital
ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਫ਼ਰੀਦਕੋਟ ਸ਼ਹਿਰ ਦੇ ਸਿਵਲ ਹਸਪਤਾਲ ਦੇ ਮੇਨ ਗੇਟ ਕੋਲ ਸੈਨੇਟਾਈਜ਼ਰ ਹੱਟ ਲਗਾਇਆ ਗਿਆ ਹੈ ਜੋ ਕਿ ਸਾਬਕਾ ਸਿੱਖਿਆ ਮੰਤਰੀ ਸਵ. ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ ਨੇ ਲਗਾਇਆ ਹੈ। ਐਸਐਮਓ ਚੰਦਰਸ਼ੇਖਰ ਨੇ ਦੱਸਿਆ ਕਿ ਇਹ ਸੈਨੇਟਾਈਜ਼ਰ ਹੱਟ 'ਚੋਂ ਹਰ ਵਿਅਕਤੀ ਦਾ ਲੰਘਣਾ ਲਾਜ਼ਮੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਸਕੇ। ਅਵਤਾਰ ਸਿੰਘ ਮੈਮੋਰੀਅਲ ਸੁਸਾਇਟੀ ਦੇ ਪ੍ਰਬੰਧਕ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੁੱਖਮਨੀ ਹਸਪਤਾਲ ਦੇ ਵਿੱਚ ਵੀ ਇੱਕ ਹੋਰ ਸੈਨੇਟਾਈਜ਼ਰ ਹੱਟ ਨੂੰ ਲਗਾਇਆ ਜਾਵੇਗਾ।