ਚੰਡੀਗੜ੍ਹ ਟ੍ਰੈਫਿਕ ਪੁਲਿਸ ਲਾਈਨ ਵਿੱਚ ਲੱਗੀ ਆਟੋਮੈਟਿਕ ਹੱਥ ਧੋਣ ਦੀ ਮਸ਼ੀਨ - ਆਟੋਮੈਟਿਕ ਹੱਥ ਧੋਣ ਦੀ ਮਸ਼ੀਨ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਖਿਲਾਫ ਸਾਵਧਾਨੀ ਵਰਤਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਪਣੇ ਪੁਲਿਸ ਲਾਈਨ ਦੇ ਗੇਟ ਦੇ ਅੱਗੇ ਹੀ ਇੱਕ ਆਟੋਮੈਟਿਕ ਹੱਥ ਧੋਣ ਦੀ ਮਸ਼ੀਨ ਲਗਾਈ ਹੈ। ਇਸ ਮਸ਼ੀਨ ਦੀ ਖਾਸੀਅਤ ਹੈ ਕਿ ਇਹ ਬਿਨਾਂ ਹੱਥ ਲਾਏ ਸਾਬਣ ਕੱਢਦੀ ਹੈ ਅਤੇ ਉਸ ਤੋਂ ਬਾਅਦ ਬਿਨਾਂ ਹੱਥ ਲਾਏ ਹੀ ਪਾਣੀ ਵੀ ਚੱਲਣ ਲੱਗ ਜਾਂਦਾ ਹੈ। ਇਸ ਮਸ਼ੀਨ ਥੱਲੇ ਪੈਡਲ ਲੱਗਾ ਹੋਇਆ ਹੈ ਜੋ ਕਿ ਪੈਰ ਨਾਲ ਪੁਸ਼ ਕਰਕੇ ਚੱਲਦਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਲਾਈਨ ਵਿੱਚ ਬਹੁਤ ਲੋਕ ਆਉਂਦੇ ਨੇ ਜਿਨ੍ਹਾਂ ਦੀਆਂ ਗੱਡੀਆਂ ਦੇ ਚਲਾਨ ਹੁੰਦੇ ਹਨ। ਇਸ ਕਰਕੇ ਚੰਡੀਗੜ੍ਹ ਪੁਲੀਸ ਨੇ ਇਹ ਹੱਥ ਧੋਣ ਦੀ ਆਟੋਮੈਟਿਕ ਮਸ਼ੀਨ ਗੇਟ 'ਤੇ ਲਗਾਈ ਹੈ ਅਤੇ ਜਿਸ ਉੱਤੇ ਸਾਫ਼ ਲਿਖਿਆ ਹੈ ਕਿ ਪਹਿਲੇ ਹੱਥ ਧੋਕੇ ਫਿਰ ਹੀ ਅੰਦਰ ਜਾਓ।