ਆਟੋ ਚਾਲਕਾਂ ਨੇ ਸੂਬਾ ਸਰਕਾਰ ਤੋਂ 5-5 ਹਜ਼ਾਰ ਰੁਪਏ ਦੀ ਰਾਹਤ ਦੀ ਕੀਤੀ ਮੰਗ
ਤਰਨ ਤਾਰਨ: ਪੱਟੀ ਦੇ ਪਿੰਡ ਸ਼ੇਰੋਂ ਵਿੱਚ ਆਟੋ ਯੂਨੀਅਨ ਡਰਾਇਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਆਟੋ ਚਾਲਕਾਂ ਨੇ ਸੂਬਾ ਸਰਕਾਰ ਤੋਂ 5 ਹਜ਼ਾਰ ਰੁਪਏ ਦੀ ਰਾਹਤ ਦੀ ਮੰਗ ਕੀਤੀ। ਆਟੋ ਯੂਨੀਅਨ ਦੇ ਪ੍ਰਧਾਨ ਕਰਤਾਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਸੂਬਾ ਸਰਕਾਰ ਨੇ ਸੂਬੇ 'ਚ ਕਰਫਿਊ ਲੱਗਿਆ ਹੋਇਆ ਹੈ ਜਿਸ ਨਾਲ ਆਵਾਜਈ ਬੰਦ ਹੈ। ਕਰਤਾਰ ਸਿੰਘ ਨੇ ਕਿਹਾ ਕਿ ਕਰਫਿਊ ਦੌਰਾਨ ਆਟੋ ਚਾਲਕਾਂ ਦੇ ਕੰਮ-ਕਾਰ ਠੱਪ ਹੋ ਗਏ ਹਨ ਜਿਸ ਨਾਲ ਆਟੋ ਚਾਲਕਾਂ ਨੂੰ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਤੋਂ ਰਾਹਤ ਦੇਣ ਦੇ ਲਈ 5 ਹਜ਼ਾਰ ਰੁਪਏ ਦੀ ਮੰਗ ਕੀਤੀ।