ਅਸਟ੍ਰੇਲੀਅਨ ਭੇਡਾਂ ਪਾਲ ਕੇ ਚੰਗਾ ਮੁਨਾਫ਼ਾ ਕਮਾ ਰਹੇ ਪਸ਼ੂ ਪਾਲਕ - ਭੇਡ ਫਾਰਮ ਖੋਲ੍ਹਿਆ ਗਿਆ
ਪਠਾਨਕੋਟ : ਜ਼ਿਲ੍ਹੇ ਦਾ ਨੀਮ ਪਹਾੜੀ ਇਲਾਕਾ ਧਾਰ ਕਲਾਂ 'ਚ ਪਸ਼ੂ ਪਾਲਣ ਵਿਭਾਗ ਵੱਲੋਂ ਖੇਤੀ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਾਰ ਕਲਾਂ ਖੇਤਰ 'ਚ ਪੈਂਦੇ ਪਿੰਡ ਡੱਲਾ ਵਿਖੇ ਇੱਕ ਭੇਡ ਫਾਰਮ ਖੋਲ੍ਹਿਆ ਗਿਆ ਹੈ। ਇਥੇ ਧਾਰ ਦੇ ਲੋਕ ਘੱਟ ਲਾਗਤ 'ਚ ਭੇਡ ਖਰੀਦ ਕੇ ਉਨ੍ਹਾਂ ਨੂੰ ਪਾਲ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਇਸ ਇਲਾਕੇ ਦੇ ਜ਼ਿਆਦਾਤਰ ਲੋਕ ਖੇਤੀ ਨਾਲ ਸਬੰਧਤ ਛੋਟੇ-ਛੋਟੇ ਕੰਮ ਕਰਦੇ ਹਨ। ਇਸ ਲਈ ਪਸ਼ੂ ਵਿਭਾਗ ਵੱਲੋਂ ਇਥੋਂ ਦੇ ਲੋਕਾਂ ਲਈ ਇਹ ਖ਼ਾਸ ਉਪਰਾਲਾ ਕੀਤਾ ਗਿਆ। ਇਸ ਬਾਰੇ ਦੱਸਦੇ ਹੋਏ ਸਥਾਨਕ ਪਸ਼ੂ ਪਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੇ ਵਿਭਾਗ ਦੀ ਦੇਖ ਰੇਖ 'ਚ ਆਪਣਾ ਭੇਡ ਫਾਰਮ ਚਲਾਇਆ। ਹੁਣ ਉਹ ਅਸਟ੍ਰੇਲੀਅਨ ਭੇਡਾਂ ਪਾਲ ਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਉਸ ਨੇ ਖੇਤਰ ਦੇ ਹੋਰਨਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਦੀ ਆਮਦਨ 'ਚ ਵਾਧਾ ਹੋ ਸਕੇ।