ਸਿਵਲ ਹਸਪਤਾਲ ਤੋਂ ਬੱਚੀ ਅਗਵਾ ਕਰਨ ਕੋਸ਼ਿਸ਼ - child
ਜਲੰਧਰ:ਸਿਵਲ ਹਸਪਤਾਲ ਦੇ ਗਾਇਨੀ ਵਾਰਡ (Ward) ਵਿਚੋਂ ਇਕ ਮਹਿਲਾ ਵੱਲੋਂ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਜਦੋਂ ਉਸ ਨੂੰ ਲੋਕਾਂ ਨੇ ਫੜਿਆ ਤਾਂ ਉਸ ਮਹਿਲਾ ਨੇ ਕਿਹਾ ਕਿ ਬੱਚੀ ਮੇਰੀ ਬੇਟੀ ਹੈ ਪਰ ਉਕਤ ਬੱਚੀ ਨੇ ਮਹਿਲਾ ਨੂੰ ਆਪਣੀ ਮਾਂ ਮੰਨਣ ਤੋਂ ਇਨਕਾਰ ਕਰ ਦਿੱਤਾ।ਬੱਚੀ ਦੀ ਅਸਲ ਮਾਂ ਉਸ ਕੋਲ ਆਈ ਤਾਂ ਬੱਚੀ ਨੇ ਕਿਹਾ ਕਿ ਇਹ ਮੇਰੀ ਮਾਂ ਹੈ।ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।ਪੁਲਿਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ।ਮਿਲੀ ਜਾਣਕਾਰੀ ਅਨੁਸਾਰ ਕਿਡਨੈਪਰ (Kidnapper) ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਹੀ ਹੈ।