ਪੰਜਾਬ ‘ਚ ਗੁੰਡਾਦਰਦੀ ਦਾ ਨੰਗਾ ਨਾਚ, ਦੁਕਾਨਦਾਰ ’ਤੇ ਕੀਤਾ ਹਮਲਾ - ਪੰਜਾਬ
ਸ੍ਰੀ ਮੁਕਤਸਾਰ ਸਾਹਿਬ: ਜ਼ਿਲ੍ਹੇ (District) ਦੇ ਕੋਟਲੀ ਰੋਡ (Kotli Road) ‘ਤੇ ਦੇਰ ਰਾਤ ਗੁੰਡਾਦਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਜਿੱਥੇ ਕੁਝ ਤੇਜ਼ਧਾਰ ਹਥਿਆਰ (Sharp weapons) ਬੰਦ ਲੋਕਾਂ ਨੇ ਇੱਕ ਦੁਕਾਨ ‘ਤੇ ਹਮਲਾ ਕਰਕੇ ਦੁਕਾਨਦਾਰ ਨੂੰ ਗੰਭੀਰ ਜ਼ਖ਼ਮੀ (Injured) ਕਰ ਦਿੱਤਾ ਹੈ। ਹਮਲੇ ਵਿੱਚ ਜ਼ਖ਼ਮੀ (Injured) ਹੋਏ ਵਿਅਕਤੀਆਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਨੇੜੇ ਦੜੇ-ਸੱਟੇ ਦਾ ਕੰਮ ਚੱਲਦਾ ਹੈ ਅਸੀਂ ਉਨ੍ਹਾਂ ਨੂੰ ਕਈ ਵਾਰ ਰੁਕਿਆ ਕਿਉਂਕਿ ਦੇਰ ਰਾਤ ਨੂੰ ਲੋਕ ਸੱਟਾ ਲਗਾਉਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਹੋਣ ਕਰਕੇ ਉਨ੍ਹਾਂ ਦੇ ਬੱਚੇ ਅਤੇ ਔਰਤਾਂ (Children and women) ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਸ ਤੋਂ ਗੁੱਸੇ ‘ਚ ਆਏ ਲੋਕਾਂ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ (Deadly attack) ਕੀਤਾ ਹੈ।