ATM ਨੂੰ ਲੱਗੀ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਦੇ ਗਈ ਜਵਾਬ ! - fazilka latest news
ਫਾਜ਼ਿਲਕਾ: ਅਬੋਹਰ ਨੇ ਨਜਦੀਕ ਇੱਕ ਨਿੱਜੀ ਬੈਂਕ ਦੇ ਈਟੀਐਮ ਨੂੰ ਭਿਆਨਕ ਲੱਗ ਗਈ। ਅੱਗ ਲੱਗਣ ਕਾਰਨ ਚਾਰੇ ਪਾਸੇ ਹੜਕੰਪ ਮੱਚ ਗਿਆ। ਇਸ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ (Fire brigade) ਘਟਨਾ ਸਥਾਨ ’ਤੇ ਪਹੁੰਚਿਆ। ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਜਦੋਂ ਵਿਭਾਗ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਸਟਾਰਟ ਹੀ ਨਹੀਂ ਹੋਈ ਜਿਸ ਤੋਂ ਬਾਅਦ ਇੱਕ ਹੋਰ ਗੱਡੀ ਨੂੰ ਬੁਲਾਉਣਾ ਪਿਆ। ਇਸ ਤੋਂ ਬਾਅਸ ਮੁਸ਼ੱਕਤ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ। ਏਟੀਐਮ ਨੂੰ ਅੱਗ ਲੱਗਣ ਦੇ ਕੋਈ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ। ਫਿਲਹਾਲ ਏਟੀਐਮ ਦੇ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।