ਲਾਵਾਰਿਸ ਬੈਗ ਨੇ ਪੁਲਿਸ ਪ੍ਰਸ਼ਾਸਨ ਨੂੰ ਪਾਇਆ ਵਖ਼ਤ - ਬੰਬ ਸਕਾਊਟ
ਬਠਿੰਡਾ : ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਸੰਤ ਨਿਰੰਕਾਰੀ ਭਵਨ ਨੇੜੇ ਲਾਵਾਰਿਸ ਬੈਗ ਮਿਲਣ ਤੋਂ ਬਾਅਦ ਮੌਕੇ 'ਤੇ ਸੀਨੀਅਰ ਪੁਲਿਸ ਅਧਿਕਾਰੀ ਬੰਬ ਸਕਾਟ ਨਾਲ ਪਹੁੰਚੇ ਅਤੇ ਨੈਸ਼ਨਲ ਹਾਈਵੇ ਦਾ ਟ੍ਰੈਫਿਕ ਡਾਇਵਰਟ ਕਰ ਦਿੱਤਾ। ਇਸ ਮੌਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਮੌਕੇ 'ਤੇ ਪਹੁੰਚੇ ਬੰਬ ਸਕਾਊਟ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਅਟੈਚੀ ਨੂੰ ਰੱਸੀ ਨਾਲ ਖਿੱਚ ਕੇ ਵੇਖਿਆ ਗਿਆ। ਬੰਬ ਸਕਾਊਟ ਦੀ ਕਾਰਵਾਈ ਦੇ ਦੌਰਾਨ ਹੀ ਲਾਵਾਰਸ ਬੈਗ ਦਾ ਮਾਲਕ ਪਹੁੰਚ ਗਿਆ, ਜਿਸ ਨੂੰ ਪੁਲੀਸ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈਂਦਿਆਂ ਜਦੋਂ ਅਟੈਚੀ ਖੋਲ੍ਹਿਆ ਤਾਂ ਉਸ ਵਿੱਚੋਂ ਕੁਝ ਇਲੈਕਟ੍ਰੋਨਿਕ ਪਲੇਟਾਂ ਬਰਾਮਦ ਹੋਈਆਂ।