ਤਿਉਹਾਰ ਦੇ ਸੀਜ਼ਨ ਵਿੱਚ ਮਿਠਾਈਆਂ ਨੂੰ ਛੱਡ ਡਰਾਈ ਫ਼ਰੂਟ ਦੀ ਵਧੀ ਖ਼ਰੀਦ - patiala latest news
ਪਟਿਆਲਾ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਠਿਆਈ ਦੀਆਂ ਦੁਕਾਨਾਂ 'ਤੇ ਖ਼ਰੀਦਦਾਰੀ ਵੱਧ ਗਈ ਹੈ। ਉੱਥੇ ਹੀ ਹੁਣ ਲੋਕ ਮਿਠਾਈ ਤੋਂ ਜ਼ਿਆਦਾ ਡਰਾਈ ਫ਼ਰੂਟ ਦੀ ਖ਼ਰੀਦ ਕਰ ਰਹੇ ਹਨ। ਮਿਠਾਈ 'ਚ ਮਿਲਾਵਟ ਹੋਣ ਨਾਲ ਕੋਈ ਮਿਠਾਈ ਨੂੰ ਖਰੀਦਣਾ ਪਸੰਦ ਨਹੀਂ ਕਰਦਾ ਤੇ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਰਹੇ ਹਨ। ਜੇਕਰ ਗੱਲ ਕਰੀ ਜਾਵੇ ਕਿ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਵਿੱਚ ਆਈ ਖਟਾਸ ਤੋਂ ਬਾਅਦ ਬਾਹਰੋਂ ਆਉਣ ਵਾਲੇ ਡ੍ਰਾਈ ਫ਼ਰੂਟ 'ਤੇ ਲੱਗਣ ਵਾਲੀ ਡਿਊਟੀ ਨੂੰ ਵਧਾ ਦਿੱਤਾ ਗਿਆ ਹੈ। ਡਿਊਟੀ ਵੱਧਣ ਤੋਂ ਬਾਅਦ ਟ੍ਰਾਈਪੋਡ ਦੀ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਿਸ ਕਰਕੇ ਲੋਕ ਡਰਾਈ ਫਰੂਟ ਖ਼ਰੀਦਣ ਵਿੱਚ ਅਸਮਰਥ ਨਜ਼ਰ ਆ ਰਹੇ ਹਨ।