ਆਪ ਆਗੂ ਕਟਾਰੀਆਂ ਨੇ ਵਰਕਰਾਂ ਨੂੰ ਅਨੁਸ਼ਾਸਨ 'ਚ ਰਹਿਣ ਦੀ ਕੀਤੀ ਅਪੀਲ - Naresh Kataria
ਫ਼ਿਰੋਜ਼ਪੁਰ : ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਹਲਕਾ ਜ਼ੀਰਾ ਨਰੇਸ਼ ਕਟਾਰੀਆ ਨੇ ਜੋ ਬਾਘਾਪੁਰਾਣਾ ਵਿੱਚ ਹੋ ਰਹੀ ਮਹਾਂ ਕਿਸਾਨ ਸੰਮੇਲਨ ਵਿੱਚ ਵਰਕਰਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਅਪੀਲ ਕੀਤੀ। ਕਿਸਾਨ ਮਹਾਂ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹਨ। ਮਹਾਂਸੰਮੇਲਨ ਵਿੱਚ ਕਟਾਰੀਆ ਦੀ ਅਗਵਾਈ ਹੇਠ ਦਾਣਾ ਮੰਡੀ ਮੱਖੂ ਤੋਂ ਬੱਸਾਂ ਤੇ ਕਾਰਾਂ ਦਾ ਵੱਡਾ ਕਾਫਲਾ ਜਿਨ੍ਹਾਂ ਦੀ ਗਿਣਤੀ ਕਰੀਬ 500 ਤੋਂ 600 ਦੇ ਕਰੀਬ ਵਾਹਨਾਂ ਵਿੱਚ 4000 ਤੋਂ 5000 ਦੇ ਕਰੀਬ ਕਾਫਲਾ ਲੈ ਕੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਸੰਮੇਲਨ ਦੀ ਰੌਣਕ ਵਧਾਉਣ ਵਿੱਚ ਹਿੱਸਾ ਪਾਇਆ।