ਜਲੰਧਰ ਕੋਵਿਡ ਵੈਕਸੀਨੇਸ਼ਨ 'ਚ ਨੰਬਰ ਇੱਕ 'ਤੇ - Jalandhar covid vaccination
ਜਲੰਧਰ: ਪੰਜਾਬ ਦਾ ਜ਼ਿਲ੍ਹਾ ਜਲੰਧਰ ਕੋਵਿਡ ਵੈਕਸੀਨੇਸ਼ਨ ਵਿੱਚ ਨੰਬਰ ਇੱਕ ਉੱਤੇ ਹੈ। ਇੱਥੇ ਪਿਛਲੇ ਦੋ ਦਿਨਾਂ ਵਿੱਚ 14080 ਲੋਕਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਅਤੇ ਇਸ ਤੋਂ ਬਾਅਦ ਦੂਸਰਾ ਨੰਬਰ ਲੁਧਿਆਣਾ ਸ਼ਹਿਰ ਦਾ ਰਿਹਾ। ਕੋਵਿਡ ਨੂੰ ਲੈ ਕੇ ਜਿੱਥੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਪੂਰੀ ਇਕ ਬਿਲਡਿੰਗ ਨੂੰ ਕੋਵਿਡ ਦੇ ਮਰੀਜ਼ਾਂ ਲਈ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਥੇ ਵੈਂਟੀਲੇਟਰ ਅਤੇ ਆਕਸੀਜ਼ਨ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਜਲੰਧਰ ਦੇ ਪ੍ਰਾਈਵੇਟ ਹੋਸਟਲਾਂ ਨੂੰ ਵੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਹਸਪਤਾਲ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਦੇਖ-ਰੇਖ ਅਤੇ ਉਨ੍ਹਾਂ ਦੇ ਇਲਾਜ ਦਾ ਪੱਕਾ ਇੰਤਜ਼ਾਮ ਕਰਨ।