'ਸਾਡੇ ਪਿੰਡ ਡਾਕਟਰ ਦੀ ਡਿਸਪੈਂਸਰੀ ਦੇ ਵਿੱਚ ਪੱਕੀ ਤੈਨਾਤੀ ਹੋਵੇ' - assign doctor
ਰੋਪੜ: ਪਿੰਡ ਬਜੀਦਪੁਰ ਦੀ ਸਰਕਾਰੀ ਡਿਸਪੈਂਸਰੀ ਵਿੱਚ ਤੈਨਾਤ ਸਰਕਾਰੀ ਡਾਕਟਰ ਦੀ ਡਿਊਟੀ ਮਹੀਨੇ ਵਿੱਚ 10 ਦਿਨ ਸਰਕਾਰੀ ਹਸਪਤਾਲ ਰੋਪੜ ਦੇ ਵਿੱਚ ਲੱਗ ਜਾਂਦੀ ਹੈ ਜਿਸ ਕਾਰਨ ਬਜੀਦਪੁਰ ਪਿੰਡ ਅਤੇ ਆਸ ਪਾਸ ਦੇ ਇਲਾਕੇ ਦੇ ਮਰੀਜ਼ਾਂ ਨੂੰ ਤੰਗੀ ਹੁੰਦੀ ਹੈ। ਇਸ ਮੁਸ਼ਕਲ ਦੇ ਹੱਲ ਲਈ ਕੁੱਝ ਨੌਜਵਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਮੰਗ ਪੱਤਰ ਰੱਖਿਆ ਗਿਆ। ਇਸ ਵਿੱਚ ਕਿਹਾ ਗਿਆ ਕਿ ਡਾਕਟਰ ਦੀ ਪੱਕੀ ਤਾਇਨਾਤੀ ਪਿੰਡ ਦੀ ਡਿਸਪੈਂਸਰੀ 'ਚ ਕੀਤੀ ਜਾਵੇ।