ਸਖੀ ਵਨ ਸਟਾਪ ਸੈਂਟਰ ਦਾ ਵਿਧਾਨ ਸਭਾ ਸਪੀਕਰ ਨੇ ਰੱਖਿਆ ਨੀਂਹ ਪੱਥਰ - Sakhi One Stop Center
ਰੂਪਨਗਰ: ਸਰਕਾਰੀ ਹਸਪਤਾਲ ਵਿੱਚ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਸਖੀ ਵਨ ਸਟਾਪ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੀ ਮੌਜੂਦ ਰਹੀ। ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਪਤ ਕੀਤੇ ਜਾ ਰਹੇ ਇਸ ਸੈਂਟਰ ਵਿੱਚ ਕੋਈ ਵੀ ਮਹਿਲਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਹੋਵੇ, ਉਸ ਨੂੰ ਮਦਦ ਦਿੱਤੀ ਜਾਵੇਗੀ। ਫਿਲਹਾਲ ਇਹ ਸੈਂਟਰ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ, ਜਿਸ ਦੀ ਹੁਣ ਨਵੀਂ ਬਿਲਡਿੰਗ ਉਸਾਰੀ ਜਾਣੀ ਹੈ। ਇਸ ਸੈਂਟਰ ਦੀ ਪੈਰਾ ਲੀਗਲ ਪ੍ਰਸੋਨਲ ਕਮਲਜੀਤ ਕੌਰ ਨੇ ਇਸ ਸੈਂਟਰ ਦੇ ਕੰਮਕਾਜ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਹਿੰਸਾ ਤੋਂ ਪੀੜਤ ਮਹਿਲਾਵਾਂ ਨੂੰ ਇੱਕੋ ਛੱਤ ਦੇ ਥੱਲੇ ਹਰ ਸੰਭਵ ਮਦਦ ਦੇਣਾ ਇਸ ਸੈਂਟਰ ਦਾ ਮੁੱਖ ਟੀਚਾ ਹੈ।