ਵਿਧਾਨਸਭਾ ਚੋਣਾਂ 2022: ਸੁਖਬੀਰ ਬਾਦਲ ਦੀ ਕਾਂਗਰਸੀਆਂ ਨੂੰ ਬੜਕ, ਕਿਹਾ... - ਸੁਖਬੀਰ ਬਾਦਲ ਦੀ ਕਾਂਗਰਸੀਆਂ ਨੂੰ ਬੜਕ
ਮੋਗਾ: ਸ਼੍ਰੋਮਣੀ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਵਸ (100th Establishment Day of Shiromani Akali Dal) ਨੂੰ ਅਕਾਲੀ ਦਲ ਵੱਲੋਂ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸਦੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ। 14 ਦਸੰਬਰ ਨੂੰ ਮੋਗਾ ਦੇ ਪਿੰਡ ਕਿੱਲੀ ਚਾਲਾ ਵਿਖੇ 100ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ, ਇਹ ਸਮਾਗਮ ਚੋਣ ਰੈਲੀ ਦੇ ਰੂਪ 'ਚ ਵੀ ਹੋਵੇਗਾ। ਸੁਖਬੀਰ ਬਾਦਲ ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ ਤੇ ਜੰਮਕੇ ਨਿਸ਼ਾਨੇ ਸਾਧੇ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ ਅਤੇ ਐਂਤਕੀ ਉਹ ਇੰਨ੍ਹਾਂ ਨੂੰ ਨਹੀਂ ਛੱਡਦੇ। ਉੱਥੇ ਹੀ ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਵਾਰ ਅਕਾਲੀ ਦਲ ਦੀ ਪੂਰੀ ਲਹਿਰ ਹੈ ਅਤੇ ਇਸ ਵਾਰ ਅਕਾਲੀ ਦਲ 95 ਦੇ ਕਰੀਬ ਸੀਟਾਂ ਹਾਸਿਲ ਕਰੇਗਾ| ਉਨ੍ਹਾਂ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਕਿਹਾ ਕਿ ਉਹ ਹਰ ਪਾਸਿਓਂ ਲੋਕਾਂ ਨੂੰ ਇਕੱਠਾ ਕਰਕੇ ਲਿਆਉਣ। ਉਨ੍ਹਾਂ ਕਿਹਾ ਕਿ ਜੇ 5 ਲੱਖ ਇਕੱਠ ਹੋ ਗਿਆ ਤਾਂ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ