Assembly Elections 2022: ਠੋਕੋਤਾਲੀ ਨੇ ਪੰਜਾਬ ਕਾਂਗਰਸ ਠੋਕੀ: ਹਰਸਿਮਰਤ ਬਾਦਲ - ਪੰਜਾਬ ਵਿੱਚ ਵੋਟਾਂ
ਬਠਿੰਡਾ: ਸੂਬੇ ਵਿੱਚ ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਅਕਾਲੀ ਦਲ ਦੇ ਬਠਿੰਡਾ ਤੋਂ ਐਮ ਪੀ ਹਰਸਿਮਰਤ ਬਾਦਲ ਵੱਲੋਂ ਫਾਜ਼ਿਲਕਾ ਤੋਂ ਅਕਾਲੀ ਉਮੀਦਵਾਰ ਹੰਸ ਰਾਜ ਜੋਸਨ ਦੇ ਹੱਕ ਵਿੱਚ ਕਈ ਪਿੰਡਾਂ ਅਤੇ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਏ ਕਾਂਗਰਸੀ ਵਿਧਾਇਕਾਂ ਨੂੰ ਲੈਕੇ ਬੋਲਦਿਆਂ ਕਿਹਾ ਕਿ ਉਹ ਇੰਨ੍ਹੇ ਸਸਤੇ ਵਿੱਚ ਵਿਕ ਗਏ ਕਿ ਜੈੱਡ ਪਲੱਸ ਸਕਿਓਰਿਟੀ ਅਤੇ ਟਿਕਟ ਲੈਣ ਨੂੰ ਲੈਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸਦੇ ਨਾਲ ਹੀ ਹਰਸਿਮਰਤ ਬਾਦਲ ਨੇ ਸੀਐਮ ਚੰਨੀ ਖਿਲਾਫ਼ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਚੰਨੀ ਸਿਰਫ ਐਲਾਨ ਕਰ ਰਹੇ ਹਨ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਨੌਟੰਕੀਆਂ ਬੰਦ ਕਰ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਪੈਰ ਪੁੱਟਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਪਹਿਲਾਂ ਕਾਂਗਰਸ ਨੂੰ ਬਰਬਾਦ ਕਰ ਦਿੱਤਾ ਹੈ ਹੁਣ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ।