ਡਿਊਟੀ ਦੌਰਾਨ ਏ.ਐੱਸ.ਆਈ ਦੀ ਹੋਈ ਮੌਤ - ASI dies while on duty
ਪਠਾਨਕੋਟ: ਹਲਕਾ ਭੋਆ ਦੇ ਥਾਣਾ ਤਾਰਾਗੜ੍ਹ ਵਿਖੇ ਤੈਨਾਤ ਏਐਸਆਈ ਦੀ ਨਾਕੇ ਉੱਤੇ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਡਿਊਟੀ ਦੌਰਾਨ ਏ.ਐਸ.ਆਈ ਸੁਰਿੰਦਰ ਪਾਲ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਏ.ਐਸ.ਆਈ ਸੁਰਿੰਦਰ ਪਾਲ ਸਿੰਘ ਨੇ 10 ਦਿਨ ਪਹਿਲਾਂ ਹੀ ਥਾਣਾ ਤਾਰਾਗੜ੍ਹ ਵਿਖੇ ਡਿਊਟੀ ਜੁਆਇੰਨ ਕੀਤੀ ਸੀ ਅਤੇ ਉਹ ਪਿੰਡ ਸਾਬ ਚੱਕ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।