ਡਿਊਟੀ ਦੇ ਰਹੇ ਏਐਸਆਈ ਦੇ ਗੋਲੀ ਲੱਗਣ ਨਾਲ ਹੋਈ ਮੌਤ - ਆਈਜੀ ਕਾਲੀਆ
ਜਲੰਧਰ: ਇੱਥੋਂ ਦੇ ਪੀਏਪੀ ਕੰਪਲੈਕਸ ਦੇ ਗੇਟ ਨੰਬਰ 3 ਉੱਤੇ ਡਿਊਟੀ ਦੌਰਾਨ ਇੱਕ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਗੋਲੀ ਚੱਲਣ ਦੀ ਘਟਨਾ ਗੇਟ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਆਈਜੀ ਕਾਲੀਆ ਨੇ ਦੱਸਿਆ ਕਿ ਏਐੱਸਆਈ ਪਰਮਜੀਤ ਸਿੰਘ ਤਿੰਨ ਨੰਬਰ ਗੇਟ ਉੱਤੇ ਡਿਊਟੀ ਕਰ ਰਿਹਾ ਸੀ ਇੰਨੇ ਵਿੱਚ ਕੰਧੇ ਉੱਤੇ ਰੱਖੀ ਕਾਰਬਨ ਨੀਚੇ ਗਿਰ ਗਈ ਅਤੇ ਗੋਲੀ ਚੱਲਣ ਦੇ ਕਾਰਨ ਏਐਸਆਈ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਮਹਿਜ਼ ਇੱਕ ਹਾਦਸਾ ਸੀ ਇਸ ਹਾਦਸੇ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ।