ਡਿਊਟੀ ਦੌਰਾਨ ਗੋਲੀਆਂ ਲੱਗਣ ਕਾਰਨ ASI ਦੀ ਮੌਤ
ਲਹਿਰਾਗਾਗਾ: ਮੂਨਕ ਵਿਖੇ ਕੋਰੋਨਾ ਮਹਾਂਮਾਰੀ ਸਬੰਧੀ ਅੰਤਰਰਾਜੀ ਨਾਕੇ ਕੜੈਲ ਵਿਖੇ ਤੈਨਾਤ ਸਹਾਇਕ ਥਾਣੇਦਾਰ ਕ੍ਰਿਸ਼ਨ ਦੇਵ (51) ਦੀ ਸਰਵਸੀ ਸਟੇਨਗਨ 'ਚੋਂ ਅਚਾਨਕ ਕਈ ਗੋਲੀਆਂ ਚੱਲਣ ਨਾਲ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜਦੋ ਉਹ ਸਮੇਤ ਅਸਲਾ ਡਿਉਟੀ 'ਤੇ ਤੈਨਾਤ ਸਨ ਤਾਂ ਕ੍ਰਿਸ਼ਨ ਦੇਵ ਦੀ ਸਰਵਸੀ ਸਟੇਨਗਨ 'ਚੋਂ ਅਚਾਨਕ ਕਈ ਗੋਲੀਆਂ ਚੱਲਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਨ ਕਰਨਾ ਕੇ ਵਰਸਾਂ ਦੇ ਹਵਾਲੇ ਕੀਤਾ ਜਾਵੇਗਾ। ਮ੍ਰਿਤਕ ਆਪਣੇ ਪਿੱਛੇ ਦੋ ਲੜਕੇ ਲਖਦੀਪ ਸਿੰਘ (ਜੋ ਫੌਜ ਵਿੱਚ ਨੌਕਰੀ ਕਰਦਾ ਹੈ) ਤੇ ਗੁਰਜਿੰਦਰ ਸਿੰਘ ਅਤੇ ਪਤਨੀ ਕਰਮਜੀਤ ਕੌਰ ਨੂੰ ਛੱਡ ਗਿਆ ਹੈ।