ਸਮੱਗਲਰ ਨੂੰ ਛੱਡਣ ਬਦਲੇ ਰਿਸ਼ਵਤ ਲੈਣ ਵਾਲਾ ਅਧਿਕਾਰੀ ਕਾਬੂ - Bribery
ਤਰਨਤਾਰਨ: 15 ਕਿਲੋ ਅਫੀਮ ਸਮੇਤ ਸਮੱਗਲਰ ਨੂੰ ਛੱਡਣ ਬਦਲੇ 6.68 ਲੱਖ ਰੁਪਏ ਰਿਸ਼ਵਤ (Bribery)ਲੈਣ ਵਾਲੇ ਏਐਸਆਈ (ASI)ਉਤੇ ਮਾਮਲਾ ਦਰਜ ਗ੍ਰਿਫ਼ਤਾਰ (Arrested) ਕਰ ਲਿਆ ਹੈ।ਇਸ ਬਾਰੇ ਐੱਸ ਐੱਸ ਪੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਏਐਸਆਈ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰਦੇ ਹੋਏ ਉਸ ਨੂੰ ਡਿਸਮਿਸ (Dismiss)ਕਰਨ ਦੀ ਸਿਫਾਰਸ਼ ਡੀ.ਜੀ.ਪੀ. ਪੰਜਾਬ ਨੂੰ ਕੀਤੀ ਜਾ ਰਹੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪੁੱਛਗਿੱਛ ਵਿਚ ਕਈ ਹੋਰ ਖੁਲਾਸੇ ਹੋਣ ਦੀ ਆਸ ਹੈ।