ਵਿਜੀਲੈਂਸ ਦੇ ਅਧਿਕਾਰੀ ਨੇ ਰਿਸ਼ਵਤ ਲੈਦੇਂ ਏਐਸਆਈ ਅਧਿਕਾਰੀ ਨੂੰ ਕੀਤਾ ਗ੍ਰਿਫ਼ਤਾਰ - ਏਐਸਆਈ ਅਧਿਕਾਰੀ ਗ੍ਰਿਫ਼ਤਾਰ
ਪਠਾਨਕੋਟ ਤੋਂ ਏਐਸਆਈ ਅਧਿਕਾਰੀ ਵਲੋਂ 4 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐਸਪੀ ਸਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਏਐਸਆਈ ਨੂੰ ਕਿਸੇ ਪਾਰਟੀ ਦਾ ਕੰਮ ਕਰਨ ਦੇ ਪੈਸੇ ਮਿਲਣੇ ਸਨ। ਇਸ ਦੌਰਾਨ ਉਸ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਨੇ ਰੰਗੇ ਹੱਥੀ ਫੜਿਆ। ਇਸ 'ਤੇ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।