ਅਸ਼ਵਨੀ ਸੇਖੜੀ ਦਾ ਪਹਿਲਾ ਧਮਾਕੇਦਾਰ ਐਕਸ਼ਨ - ਡਾਕਟਰਾਂ ਦੀਆਂ ਸੇਵਾਵਾਂ
ਗੁਰਦਾਸਪੁਰ : ਬਟਾਲਾ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਪੂਰੇ ਐਕਸ਼ਨ 'ਚ ਨਜ਼ਰ ਆਏ ਜਿਵੇ ਉਨ੍ਹਾਂ ਹੁਣ ਰਾਜਨੀਤੀ 'ਚ ਵਾਪਸੀ ਕੀਤੀ ਹੋਵੇ ਜਿਥੇ ਪਹਿਲਾ ਅਸ਼ਵਨੀ ਸੇਖੜੀ ਵੱਲੋਂ ਡੀ.ਸੀ ਗੁਰਦਾਸਪੁਰ ਅਤੇ ਹੋਰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਆਪਣੇ ਘਰ ਮੀਟਿੰਗ ਕੀਤੀ ਗਈ। ਉਥੇ ਹੀ ਬਾਅਦ 'ਚ ਅਚਨਚੇਤ ਚੈਕਿੰਗ ਲਈ ਸਿਵਲ ਹਸਪਤਾਲ ਵਿੱਚ ਆਪਣੀ ਟੀਮ ਅਤੇ ਪ੍ਰਸ਼ਾਸ਼ਨ ਅਧਕਾਰੀਆਂ ਨੂੰ ਨਾਲ ਲੈਕੇ ਪਹੁੰਚੇ। ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਚੇਅਰਮੈਨ ਸੇਖੜੀ ਨੇ ਐਲਾਨ ਕੀਤਾ ਹੈ ਕਿ ਸਿਵਲ ਹਸਪਤਾਲ ਬਟਾਲਾ ਨੂੰ ਅਪਗਰੇਡ ਕਰਦਿਆਂ 200 ਬੈੱਡ ਕੀਤਾ ਜਾਵੇਗਾ।