ਅਸ਼ਟਮੀ ਵਾਲੇ ਦਿਨ ਮੰਦਰਾਂ ਦੇ ਕਪਾਟ ਬੰਦ - Ashtami festival news punjab
ਜਲੰਧਰ: ਪੂਰੇ ਦੇਸ਼ ਵਿੱਚ ਅੱਜ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਇਸ ਤਿਉਹਾਰ ਦੇ ਚੱਲਦੇ ਮੰਦਰਾਂ 'ਚ ਰੌਣਕਾਂ ਨਹੀਂ ਹਨ। ਜਲੰਧਰ ਦੇ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਰ ਦੇ ਕਪਾਟ ਬੰਦ ਹਨ ਅਤੇ ਛੋਟੇ ਗੇਟ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ। ਕੋਰੋਨਾ ਦੇ ਚੱਲਦੇ ਉਠਾਏ ਗਏ ਇਸ ਕਦਮ ਕਰਕੇ ਨਵਰਾਤਿਆਂ ਵਿੱਚ ਅਸ਼ਟਮੀ ਦੇ ਦਿਨ ਜਿਹੜੀ ਪੂਜਾ ਅਰਚਨਾ ਇੱਥੇ ਹੋਣੀ ਸੀ, ਉਹ ਸਿਰਫ਼ ਪੁਜਾਰੀਆਂ ਵੱਲੋਂ ਅੰਦਰ ਕੀਤੀ ਗਈ ਹੈ ਜਦਕਿ ਆਮ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।