ਆਸ਼ਾ ਵਰਕਰਾਂ ਨੇ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ - ਆਸ਼ਾ ਵਰਕਰਾਂ ਦਾ ਸਰਕਾਰ ਖਿਲਾਫ ਮੋਰਚਾ
ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੀ ਜਨਤਾ ਦੇ ਨਾਲ ਕਈ ਵਾਅਦੇ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ। ਇਸ ਦੇ ਚੱਲਦੇ ਸ਼ੁੱਕਰਵਾਰ ਨੂੰ ਆਸ਼ਾ ਵਰਕਰਾਂ ਨੇ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਬਾਹਰ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਬੈਨਰ ਥੱਲੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਆਸ਼ਾ ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਵੀ ਹਰਿਆਣਾ ਦੇ ਪੈਟਰਨ ਦੀ ਤਰ੍ਹਾਂ ਆਸ਼ਾ ਵਰਕਰਾਂ ਨੂੰ ਤਨਖਾਹ ਦਿੱਤੀ ਜਾਵੇ। ਜਾਣਕਾਰੀ ਦਿੰਦੇ ਹੋਏ ਆਸ਼ਾ ਵਰਕਰਾਂ ਨੇ ਕਿਹਾ ਕਿ ਸਰਕਾਰ ਸਾਡੇ ਕੋਲੋਂ ਕੰਮ ਜ਼ਿਆਦਾ ਲੈਂਦੀ ਹੈ ਅਤੇ ਪੈਸੇ ਘੱਟ ਦਿੰਦੀ ਹੈ। ਸਾਨੂੰ ਹਰਿਆਣਾ ਦੀ ਤਰ੍ਹਾਂ ਤਨਖਾਹ ਦਿੱਤੀ ਜਾਵੇ। ਸਰਕਾਰ ਸਾਡੇ ਕੋਲੋਂ ਇੱਕ ਫਾਰਮ ਭਰਵਾ ਰਹੀ ਹੈ ਜੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਭਰਨਾ ਹੈ। ਉਸ ਦੀ ਫੋਟੋ ਸਟੇਟ ਵੀ ਅਸੀਂ ਖੁਦ ਕਰਵਾਉਣੀ ਹੈ ਅਤੇ ਸਰਕਾਰ ਨੇ ਇੱਕ ਫਾਰਮ ਭਰਨ ਦੇ ਲਈ ਸਾਨੂੰ ਦੱਸ ਰੁਪਏ ਦੇਣੇ ਹਨ ਜੋ ਕਿ ਸਰਾਸਰ ਨਾ ਇਨਸਾਫੀ ਹੈ। ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਤੇ ਜੇਕਰ ਸਾਡੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ।