ਦੀਨਾਨਗਰ ਤੋਂ ਕਾਂਗਰਸ ਦੀ ਉਮੀਦਵਾਰ ਅਰੁਣਾ ਚੌਧਰੀ ਨੇ ਭਰੀ ਨਾਮਜ਼ਦਗੀ - Punjab Election 2022
ਗੁਰਦਾਸਪੁਰ: ਦੀਨਾਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਰੁਣਾ ਚੌਧਰੀ ਨੇ ਆਪਣੇ ਨਾਮਜ਼ਦਗੀ ਕਾਗਜ ਭਰੇ ਹਨ। ਉਨ੍ਹਾਂ ਦੇ ਨਾਲ ਕਵਰਿੰਗ ਕਾਗਜ਼, ਉਨ੍ਹਾਂ ਦੇ ਪਤੀ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਾਗਜ ਭਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਐਸਡੀਐਮ ਦਫ਼ਤਰ ਦੀਨਾਨਗਰ ਵਿੱਚ ਨਾਮਜ਼ਦਗੀ ਕਾਗਜ ਭਰੇ ਹਨ ਅਤੇ ਜਿਨ੍ਹਾਂ ਵਿਕਾਸ ਇਸ ਵਾਰ ਦੀਨਾਨਗਰ ਹਲਕੇ ਵਿੱਚ ਹੋਇਆ ਹੈ ਉਸ ਤੋਂ ਸਪੱਸ਼ਟ ਲੱਗਦਾ ਹੈ ਕਿ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣਗੇ।