ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਕਲਾਕਾਰ - ਗਾਇਕ ਸਰਦੂਲ ਸਿਕੰਦਰ
ਫਤਿਹਗੜ੍ਹ ਸਾਹਿਬ: ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦਾ 24 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਐਤਵਾਰ ਨੂੰ ਖੰਨਾ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮਵਰ ਗਾਇਕ, ਅਦਾਕਾਰ ਤੇ ਰਾਜਨੀਤਕ ਪਾਰਟੀਆ ਦੇ ਨੇਤਾ ਵੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਗਾਇਕਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਦੂਲ ਸਿਕੰਦਰ ਵਰਗਾ ਕੋਈ ਵਿਰਲਾ ਹੀ ਗਾਇਕ ਦੁਨੀਆਂ ’ਤੇ ਪੈਦਾ ਹੁੰਦੇ ਹਨ, ਉਹ ਜਿਥੇ ਇੱਕ ਵਧੀਆ ਗਾਇਕ ਸੀ ਉਥੇ ਹੀ ਇਕ ਵਧੀਆ ਇਨਸਾਨ ਵੀ ਸੀ। ਕਲਾਕਾਰਾਂ ਨੇ ਇਸ ਮੌਕੇ ਦੁਆ ਕੀਤੀ ਕਿ ਵਾਹਿਗੂਰੁ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਦੇਵੇ ਅਤੇ ਪਰਿਵਾਰ ਨੂੰ ਵਿਛੋੜਾ ਸਹਿਣ ਦਾ ਬਲ ਬਖ਼ਸ਼ਣ।