ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਆਰਟ ਐਂਡ ਕਰਾਫਟ ਮੇਲੇ ਦਾ ਆਗ਼ਾਜ਼ - ਬਾਬਾ ਫਰੀਦ ਆਗਮਨ ਪੁਰਬ
ਫ਼ਰੀਦਕੋਟ ਵਿੱਚ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਪਹਿਲੀ ਵਾਰ ਲੱਗਣ ਵਾਲੇ ਆਰਟ ਐਂਡ ਕਰਾਫਟ ਮੇਲੇ ਦਾ ਬੁੱਧਵਾਰ ਨੂੰ ਆਗਾਜ਼ ਹੋਵੇਗਾ। ਹਰ ਸਾਲ ਮਨਾਏ ਜਾਣ ਵਾਲੇ ਸ਼ੇਖ ਫ਼ਰੀਦ ਆਗਮਨ ਪੁਰਬ ਵਿਰਾਸਤੀ ਮੇਲੇ ਮੌਕੇ ਪਹਿਲੀ ਵਾਰ ਆਰਟ ਐਂਡ ਕਰਾਫਟ ਮੇਲਾ ਲੱਗਣ ਜਾ ਰਿਹਾ ਹੈ। ਇਸ ਮੇਲੇ ਦਾ ਆਗਾਜ਼ ਰਸਮੀਂ ਤੌਰ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾਵੇਗਾ। ਮੇਲੇ ਵਿੱਚ ਦੇਸ਼ ਦੇ ਕਈ ਸੂਬਿਆਂ ਦੇ ਦਸਤਕਾਰਾਂ ਦੀਆਂ ਵਸਤਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਜਾਵੇਗੀ।
Last Updated : Sep 18, 2019, 2:08 PM IST