ਫਾਇਰਿੰਗ ਕਰਨ ਵਾਲੇ ਮੁਲਜ਼ਮ ਕਾਬੂ - ਮੁਹੱਲਾ AS ਵਿਲਾ
ਜਲੰਧਰ:ਮੁਹੱਲਾ AS ਵਿਲਾ ਨਜ਼ਦੀਕ ਡੋਲੀ ਪੈਲੇਸ ਨੇੜੇ ਗੋਲੀਆ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ 2 ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਸ ਵਿੱਚ ਇੱਕ ਟੀਮ ਨੂੰ ਨਾਲ ਲੈ ਕੇ ਉਨ੍ਹਾਂ ਨੇ CIA ਸਟਾਫ ਨਾਲ ਮਿਲ ਕੇ ਮਾਣਕ ਬੱਬਰ ਪੁੱਤਰ ਪ੍ਰਦੀਪ ਬੱਬਰ ਉਰਫ ਦੀਪਾ ਵਾਸੀ ਗੁਰੂ ਰਾਮ ਦਾਸ ਇੰਨਕਲੇਵ ਨੇੜੇ ਸ਼ੇਰ ਸਿੰਘ ਕਲੋਨੀ ਜਲੰਧਰ ਨੂੰ ਸੋਲਨ (ਹਿਮਾਚਲ ਪ੍ਰਦੇਸ਼ ) ਤੋਂ ਗ੍ਰਿਫ਼ਤਾਰ ਹੈ। ਨਾਲ ਹੀ ਹੁਣ ਉਸ ਦੇ ਦੂਸਰੇ ਮੁਲਜ਼ਮ ਅਭਿਮਨਿਊ ਸੂਰੀ ਉਰਫ ਅਭੀ ਪੁੱਤਰ ਵਿਨੋਦ ਸੂਦ ਵਾਸੀ ਮਕਾਨ ਨੰਬਰ WR-130, ਬਸਤੀ ਸ਼ੇਖ ਜਲੰਧਰ ਨੂੰ ਕਾਬੂ ਕਰਕੇ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ।