ਕੋਵਿਡ 19: ਗੁਰਦਾਸਪੁਰ ਦੇ ਹਸਪਤਾਲਾਂ ਨੇ ਪ੍ਰਬੰਧਾਂ 'ਚ ਲਿਆਂਦੀ ਤੇਜ਼ੀ - ਕੋਵਿਡ 19
ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਹਸਪਤਾਲਾਂ 'ਚ ਕੋਰੋਨਾ ਪੀੜਤਾਂ ਨੂੰ ਚੰਗੀ ਸੁਵਿਧਾ ਦੇਣ ਲਈ ਗੁਰਦਾਸਪੁਰ ਸਰਕਾਰੀ ਹਸਪਤਾਲ ਨੇ ਵੀ ਪ੍ਰਬੰਧਾਂ 'ਚ ਤੇਜ਼ੀ ਲਿਆਂਦੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮੀਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ ਤੋਂ ਸਾਸੰਦ ਮੈਂਬਰ ਸੰਨੀ ਦਿਓਲ ਨੇ ਆਪਣੇ ਐਮਪੀ ਫੰਡ ਲੈਂਡ 'ਚੋਂ ਅਤੇ ਐਨਆਰਆਈ ਓਬਰਾਏ ਨੇ ਦੋ-ਦੋ ਵੈਂਟੀਲੇਟਰ ਹਸਪਤਾਲ ਨੂੰ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ 11 ਲੱਖ ਦਾ ਸਮਾਨ ਵੀ ਮੰਗਵਾਇਆ ਗਿਆ ਹੈ ਜਿਸ 'ਚ ਸੈਨੇਟੀਈਜ਼ਰ, ਮਾਸਕ ਆਦਿ ਸ਼ਾਮਲ ਹਨ।