'ਫਸਲ ਦੀ ਖਰੀਦ ਲਈ ਤਰਨਤਾਰਨ ਦੀ ਦਾਣਾ ਮੰਡੀ 'ਚ ਪ੍ਰਬੰਧ ਮੁਕੰਮਲ' - ਖਰਾਬ ਮੌਸਮ ਦੇ ਚੱਲਦਿਆਂ ਮੰਡੀ 'ਚ ਪ੍ਰਬੰਧ
ਤਰਨਤਾਰਨ: ਪੰਜਾਬ ਸਰਕਾਰ ਵਲੋਂ ਫਸਲ ਦੀ ਖਰੀਦ ਲਈ ਮੰਡੀਆਂ 'ਚ ਪ੍ਰਬੰਧ ਮੁਕੰਮਲ ਹਨ। ਇਸ ਸਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਦਾ ਕਹਿਣਾ ਕਿ ਖਰਾਬ ਮੌਸਮ ਦੇ ਚੱਲਦਿਆਂ ਮੰਡੀ 'ਚ ਪ੍ਰਬੰਧ ਵਧੀਆ ਹਨ। ਕਿਸੇ ਵੀ ਤਰ੍ਹਾਂ ਦੀ ਉਨ੍ਹਾਂ ਨੂੰ ਮੁਸ਼ਕਿਲ ਨਹੀਂ ਆ ਰਹੀ। ਇਸ ਸਬੰਧੀ ਉਪ ਚੇਅਰਮੈਨ ਦਾ ਕਹਿਣਾ ਕਿ ਸਰਕਾਰ ਵਲੋਂ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਸਮੇਂ 'ਚ ਬਾਰਦਾਨੇ ਦੀ ਕਮੀ ਆਈ ਸੀ, ਜਿਸ ਨੂੰ ਹੋਲੀ-ਹੋਲੀ ਦੂਰ ਕੀਤਾ ਜਾ ਰਿਹਾ ਹੈ।