ਅਰੋੜਾ ਮਹਾਂਸਭਾ ਨੇ ਸ਼ਿਵਪੁਰੀ ਸਵਰਗ ਆਸ਼ਰਮ ਨੂੰ ਅੰਤਿਮ ਯਾਤਰਾ ਵੈਨ ਕੀਤੀ ਦਾਨ - 550 ਸਾਲਾਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ 29 ਸਤੰਬਰ ਨੂੰ ਗੁਰਦੁਆਰਾ ਕਲਗੀਧਰ 'ਚ ਮਹਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਅਰੋੜਾ ਮਹਾਂ ਸਭਾ ਰਜਿਸਟਰਡ ਨੇ ਸ਼ਿਵਪੁਰੀ ਸਵਰਗ ਆਸ਼ਰਮ ਦੇ ਇਸ ਉਪਰਾਲੇ ਸਦਕਾ ਇੱਕ ਅੰਤਿਮ ਯਾਤਰਾ ਵੈਨ ਦਾਨ 'ਚ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਿਵਪੁਰੀ ਸਵਰਗ ਆਸ਼ਰਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਪਹਿਲਾਂ ਵੀ ਅਰੋੜਾ ਮਹਾਂਸਭਾ ਵੱਲੋਂ ਕਾਫੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉੁਨ੍ਹਾਂ ਨੇ ਦੱਸਿਆ ਕਿ ਅਰੋੜਾ ਮਹਾਂਸਭਾ ਸਮੇਂ ਸਿਰ ਅਨੇਕਾਂ ਹੀ ਲੋਕ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ ਜਿਸਦੇ ਲਈ ਉਹ ਸ਼ਲਾਘਾ ਦੇ ਪਾਤਰ ਹਨ।