ਫ਼ੌਜ ਨੇ ਫ਼ਰੰਟ ਲਾਇਨ ਵਰਕਰਾਂ ਨੂੰ ਕੀਤਾ ਸਨਮਾਨਤ - ਫਰੰਟ ਲਾਇਨ ਵਰਕਰ
ਫਿਰੋਜ਼ਪੁਰ: ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਦੇ ਚੱਲਦੇ ਸਾਡੇ ਡਾਕਟਰ, ਪੁਲਿਸ ਮੁਲਾਜ਼ਮ, ਸੇਵਾ ਕਰਮੀ ਸਾਰੇ ਫਰੰਟ ਲਾਈਨ ਉੱਪਰ ਖੜ੍ਹੇ ਹੋ ਕੇ ਸਾਡੇ ਸਮਾਜ ਦੀ ਸੇਵਾ ਕਰ ਰਹੇ ਹਨ, ਜਿਸ ਦੇ ਚੱਲਦੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦਾ ਸਨਮਾਨ ਕਰੀਏ, ਜਿਸ ਤਹਿਤ ਸਾਡੀ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਫਰੰਟ ਲਾਈਨ 'ਤੇ ਲੜ ਰਹੇ ਇਨ੍ਹਾਂ ਵੀਰਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੇ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਆਰਮੀ ਬੈਂਡ ਵੱਲੋਂ ਪਰਫਾਰਮੈਂਸ ਦਿੰਦੇ ਹੋਏ ਇਨ੍ਹਾਂ ਵੀਰ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੈਨਾ ਦੇ ਅਧਿਕਾਰੀਆਂ ਵੱਲੋਂ ਵੀ ਇਨ੍ਹਾਂ ਵੀਰ ਜਵਾਨਾਂ ਦਾ ਸਨਮਾਨ ਕੀਤਾ ਗਿਆ।