ਆਰਮੀ ਐਮਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ 3 ਜਵਾਨਾਂ ਦੀ ਮੌਤ 2 ਜ਼ਖ਼ਮੀ - 3 killed 2 injured
ਮਲੋਟ 'ਚ ਮਲੋਟ-ਅਬੋਹਰ ਰੋਡ 'ਤੇ ਆਰਮੀ ਐਮਬੂਲੈਸ ਦੀ ਟਰੱਕ ਨਾਲ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅਬੋਹਰ ਤੋਂ ਬਠਿੰਡਾ ਵੱਲ ਜਾ ਰਹੀ ਆਰਮੀ ਐਮਬੂਲੈਸ ਦਾ ਰਿਲਾਨਿੰਸ ਪੰਪ ਦੇ ਕੋਲ ਟਰੱਕ ਦੇ ਸਾਹਮਣੇ ਆਉਣ ਨਾਲ ਹਾਦਸਾ ਵਾਪਰਿਆ। ਦੱਸ ਦੇਈਏ ਇਸ ਹਾਦਸੇ 'ਚ 3 ਫੌਜੀ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਤੇ 2 ਜਵਾਨ ਗੰਭੀਰ ਹਾਲਾਤ 'ਚ ਜ਼ਖ਼ਮੀ ਹਨ। ਜ਼ਖਮੀ ਨੌਜਵਾਨਾਂ ਨੂੰ ਬਠਿੰਡਾ ਦੇ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਹੈ। ਇਸ ਦੌਰਾਨ ਮੌਕੇ ਪਹੁੰਚੀ ਪੁਲਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਇਸ ਘਟਨਾ ਦੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।