ਹਥਿਆਰਾਂ ਦੀ ਤਸਕਰੀ ਕਰਨ ਵਾਲਾ ਕਾਬੂ - ਸਰਹੱਦੀ ਖੇਤਰ ਅਟਾਰੀ
ਅੰਮ੍ਰਿਤਸਰ: ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਾਕਾਬੰਦੀ ਦੌਰਾਨ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਸਵਿਫਟ ਕਾਰ ਸਣੇ ਕਾਬੂ ਕੀਤਾ। ਕਾਬੂ ਕੀਤੇ ਗਏ ਤਸਕਰ ਕੋਲੋ ਪੰਜ ਪਿਸਤੌਲ, ਸਤ ਮੈਗਜ਼ੀਨ ਤੇ ਜਿੰਦਾ ਰੋਂਦ ਬਰਾਮਦ ਕੀਤੇ ਹਨ। ਪੁਲਿਸ ਦੇ ਅਨੁਸਾਰ ਇਹ ਤਸਕਰ ਯੂਪੀ ਤੋਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦਾ ਸੀ, ਅੱਜ ਵੀ ਇਹ ਸਪਲਾਈ ਕਰਨ ਲਈ ਸਰਹੱਦੀ ਖੇਤਰ ਅਟਾਰੀ ਵੱਲ ਜਾ ਰਿਹਾ ਸੀ, ਜਿਸ ਦੌਰਾਨ ਇਸ ਨੂੰ ਫੜਿਆ ਗਿਆ ਅਤੇ ਉਸ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਜਾ ਰਹੇ ਹਨ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਸ ਕੋਲੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।