'ਫ਼ੌਜੀਆਂ ਨੂੰ ਲੈ ਕੇ ਰਾਜਨੀਤੀ ਨਾ ਕਰੋ, ਫ਼ੌਜੀਆਂ ਦਾ ਸਤਿਕਾਰ ਕਰੋ' - ਫ਼ੌਜੀਆਂ ਨੂੰ ਸ਼ਰਧਾਂਜਲੀ
ਕਪੂਰਥਲਾ: ਅਰਦਾਸ ਵੈਲਫ਼ੇਅਰ ਸੁਸਾਇਟੀ ਵੱਲੋਂ ਭਾਰਤ-ਚੀਨ ਝੜਪ ਵਿੱਚ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਬੌਬੀ ਪਹਿਲਵਾਨ ਨੇ ਇੱਕ ਮੰਤਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਫ਼ੌਜੀ ਕਦੇ ਵੀ ਸੌਂ ਨਹੀਂ ਸਕਦੇ। ਇਸ ਲਈ ਅਜਿਹੇ ਸਮੇਂ ਵਿੱਚ ਰਾਜਨੀਤੀ ਨਾ ਕੀਤੀ ਜਾਵੇ, ਸਗੋਂ ਦੇਸ਼ ਦੀ ਸੁਰੱਖਿਆ ਲਈ ਲੜਣ ਵਾਲੇ ਫ਼ੌਜੀਆਂ ਨੂੰ ਸਤਿਕਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਫ਼ੌਜੀ ਸੌਂ ਗਏ ਤਾਂ ਫ਼ਿਰ ਆਪਾਂ ਚੈਨ ਨਾਲ ਨਹੀਂ ਸੌਂ ਸਕਦੇ।