ਰਾਏਕੋਟ ਵਿਖੇ ਅਕਾਲੀ ਦਲ ਦੀ ਮਜ਼ਬੂਤੀ ਲਈ ਹਲਕਾ ਇੰਚਾਰਜ ਸੰਧੂ ਵੱਲੋਂ ਨਿਯੁਕਤੀਆਂ - Halqa Incharge Sandhu
ਲੁਧਿਆਣਾ:ਰਾਏਕੋਟ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਦਫ਼ਤਰ ਵਿੱਚ ਇੱਕ ਸੰਖੇਪ ਮੀਟਿੰਗ ਦੌਰਾਨ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਪਾਰਟੀ ਦੀ ਮਜ਼ਬੂਤੀ ਅਤੇ ਵਿਸਥਾਰ ਲਈ ਕੁੱਝ ਆਗੂਆਂ ਨੂੰ ਆਹੁਦੇਦਾਰੀਆਂ ਦਿੱਤੀਆਂ ਗਈਆਂ ਹਨ। ਪਾਰਟੀ ਦੇ ਸਰਗਰਮ ਯੂਥ ਆਗੂ ਅਜੈ ਗਿੱਲ ਨੂੰ ਐਸ.ਸੀ. ਵਿੰਗ ਰਾਏਕੋਟ ਸ਼ਹਿਰੀ ਦਾ ਮੁੱਖ ਬੁਲਾਰਾ ਲਗਾਇਆ ਗਿਆ। ਉਥੇ ਹੀ ਮੇਹਰ ਸਿੰਘ ਧਾਲੀਵਾਲ ਨੂੰ ਸਰਕਲ ਸੁਧਾਰ ਅਤੇ ਸਰਕਾਰ ਤਲਵੰਡੀ ਰਾਏਕੋਟ ਦਾ ਜੋਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਨਵ-ਨਿਯੁਕਤ ਆਗੂਆਂ ਨੇ ਪਾਰਟੀ ਹਾਈਕਮਾਂਡ ਅਤੇ ਹਲਕਾ ਇੰਚਾਰਜ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ।।