ਕਿਸਾਨੀ ਹੱਕਾਂ ਦੀ ਹਮਾਇਤ ਲਈ ਦਿੱਲੀ ਜਾਣ ਦੀ ਅਪੀਲ - ਵੱਧ ਤੋਂ ਵੱਧ ਲੋਕ ਦਿੱਲੀ ਨੂੰ ਕੂਚ ਕਰਨ
ਜਲੰਧਰ: 26 ਜਨਵਰੀ ਦੀ ਪਰੇਡ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਨੂੰ ਖੇਰੂੰ-ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਕਿਸਾਨਾਂ ਦਾ ਹੌਂਸਲਾ ਡਗਮਗਾਇਆ ਸੀ ਪਰ ਅਜੇ ਵੀ ਕਿਸਾਨ ਹੱਕ-ਸੱਚ ਦੀ ਲੜਾਈ 'ਚ ਉੱਥੇ ਹੀ ਡੱਟੇ ਹੋਏ ਹਨ। ਸਥਾਨਕ ਪਿੰਡ ਦੁਸਾਂਝ ਕਲਾਂ 'ਚ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿਸਾਨਾਂ ਦੇ ਹੱਕਾਂ ਦੀ ਹਮਾਇਤ ਲਈ ਦਿੱਲੀ ਜਾਣ। ਉਨ੍ਹਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਮਨਸੂਬੇ ਪੂਰੇ ਨਾ ਹੋਣ ਇਸ ਲਈ ਵੱਧ ਤੋਂ ਵੱਧ ਲੋਕ ਦਿੱਲੀ ਨੂੰ ਕੂਚ ਕਰਨ।