ਇਕੱਲੇਪੰਨ ਤੋਂ ਪਰੇਸ਼ਾਨ ਵਿਅਕਤੀ ਆਤਮਹੱਤਿਆ ਕਰਨ ਲਈ ਟੈਂਕੀ ਤੇ ਚੜ੍ਹਿਆ - ਸਪੋਰਟਸ ਕਾਲਜ
ਜਲੰਧਰ: ਕਿੰਨੀਆ ਹੀ ਖੁਦਕੁਸ਼ੀ ਦੀਆਂ ਘਟਨਾਵਾਂ ਸਾਹਮਣੇ ਆਉਦੀਆ ਹਨ । ਅਜਿਹੀ ਹੀ ਇੱਕ ਘਟਨਾ ਜਲੰਧਰ ਦੀ ਬਸਤੀ ਬਾਵਾ ਖੇਲ ਵਿੱਚ ਦੇਖਣ ਨੂੰ ਮਿਲੀ ਜਿੱਥੇ ਸਪੋਰਟਸ ਕਾਲਜ ਦੇ ਕੋਲ ਪਾਣੀ ਦੀ ਟੈਂਕੀ ਤੇ ਇਕ ਵਿਅਕਤੀ ਚੜ੍ਹ ਗਿਆ ਅਤੇ ਆਤਮ ਹੱਤਿਆ ਦੀ ਧਮਕੀ ਦੇਣ ਲੱਗਿਆ। ਆਸਪਾਸ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਕਿਸੇ ਨੇ ਪੁਲੀਸ ਨੂੰ ਖ਼ਬਰ ਦਿੱਤੀ ਬਸਤੀ ਬਾਵਾ ਖੇਲ ਦੀ ਪੁਲੀਸ ਉਥੇ ਪੁੱਜੀ ਅਤੇ ਮਿੰਨਤਾਂ ਕਰਕੇ ਉਸ ਨੂੰ ਨੀਚੇ ਉਤਾਰ ਲਿਆ ਵਿਅਕਤੀ ਸੇਵਾਮੁਕਤ ਡੀ ਐਸ ਪੀ ਦਾ ਪੁਤਰ ਦੱਸਿਆ ਜਾ ਰਿਹਾ ਹੈ। ਮਾਂ ਬਾਪ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਭਰਾ ਵਿਦੇਸ਼ ਵਿਚ ਹੈ। ਇਹ ਵਿਅਕਤੀ ਤਲਾਕਸ਼ੁਦਾ ਦੱਸਿਆ ਜਾ ਰਿਹਾ ਹੈ। ਇਕੱਲੇਪਣ ਤੋਂ ਪ੍ਰੇਸ਼ਾਨ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ।