5 ਰੁਪਏ 'ਚ ਖਵਾਇਆ ਜਾਂਦਾ ਹੈ ਦੇਸੀ ਘਿਓ ਦਾ ਭੋਜਨ - food
ਮੋਗਾ 'ਚ anti corruption awareness organization ਪੰਜਾਬ ਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ। ਇਸ ਤਹਿਤ ਆਮ ਲੋਕਾਂ ਨੂੰ ਸ਼ੁੱਧ ਅਤੇ ਵਧੀਆ ਖਾਣਾ ਖਵਾਉਣ ਦੇ ਮਕਸਦ ਨਾਲ ਹਰ ਐਤਵਾਰ ਨੂੰ 5 ਰੁਪਏ 'ਚ ਦੇਸੀ ਘਿਉ ਨਾਲ ਖਾਣਾ ਬਣਾਇਆ ਜਾਂਦਾ ਹੈ। ਦੱਸ ਦਈਏ ਕਿ ਸੰਸਥਾ ਵੱਲੋਂ ਇਹ ਉਪਰਾਲਾ 13 ਜਨਵਰੀ ਤੋਂ ਕੀਤਾ ਜਾ ਰਿਹਾ ਹੈ ਤੇ ਹਰ ਹਫ਼ਤੇ ਲਗਭਗ 700 ਲੋਕ ਖਾਣਾ ਖਾਂਦੇ ਹਨ।