ਨਵੇਂ ਮੁੱਖ ਮੰਤਰੀ ਦਾ ਬੇਰੁਜਗਾਰਾਂ ਲਈ ਇੱਕ ਹੋਰ ਉਪਰਾਲਾ - Media
ਅੰਮ੍ਰਿਤਸਰ: ਪੰਜਾਬ ਸਰਕਾਰ (Government of Punjab) ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਸਵੈ-ਰੋਜ਼ਗਾਰ ਦੇ ਅਵਸਰ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਬੱਸ ਉਪਰੇਸ਼ਨ ਵਧਾਉਣ ਲਈ ਪੰਜਾਬ ਰਾਜ ਦੇ ਵਸਨੀਕਾਂ ਲਈ 864 ਸਟੇਟ ਕੈਰਿਜ ਰੈਗੂਲਰ ਰੂਟਾਂ ਦੇ ਪਰਮਿਟ ਨੋਟੀਫਾਈ ਕੀਤੇ ਗਏ ਹਨ, ਜਿੰਨਾਂ ਤਹਿਤ ਬੱਸ ਉਪਰੇਸ਼ਨ ਲਈ ਕੁਲ 1460 ਰਿਟਰਨ ਟਰਿਪ ਚਲਣਗੇ। ਇਹ ਪਰਮਿਟ ਸਟੇਟ ਟਰਾਂਸਪੋਰਟ ਕਮਿਸ਼ਨਰ (Remittance State Transport Commissioner) ਵੱਲੋਂ 6 ਸਤੰਬਰ ਨੂੰ ਜਾਰੀ ਕੀਤੇ ਗਏ, ਇਨ੍ਹਾਂ ਪਰਮਿਟਾਂ ਨੂੰ ਅਪਲਾਈ ਕਰਨ ਦੀ ਅੰਤਿਮ ਮਿਤੀ 7 ਅਕਤੂਬਰ ਹੈ। ਇਸ ਲਈ ਅੱਜ ਪ੍ਰੈਸ ਵਾਰਤਾ ਕਰ ਸਮੂਹ ਪਬਲਿਕ ਨੂੰ ਸੂਚਿਤ ਕਰਦੇ ਹੋਏ ਮੀਡੀਆ (Media) ਦੇ ਜਰੀਏ ਅਪੀਲ ਕੀਤੀ ਕਿ ਇਸ ਸਕੀਮ ਤਹਿਤ ਵੱਧ ਚੜਕੇ ਹਿੱਸਾ ਲੈਣ।